ਆਈਪੀਐਲ ਸੀਜਨ-13 ਵਿਚ ਕਿੰਗਜ ਇਲੈਵਨ ਪੰਜਾਬ ਨੂੰ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕੇ ਐਲ ਰਾਹੁਲ ਦੀ ਕਪਤਾਨੀ ਵਾਲੀ ਟੀਮ ਇਸ ਸਮੇਂ ਪੁਆਇੰਟ ਟੇਬਲ ਵਿਚ ਸਭ ਤੋਂ ਹੇਠਾਂ ਹੈ. ਬੀਤੀ ਰਾਤ ਸਨਰਾਈਜਰਸ ਦੇ ਖਿਲਾਫ ਮਿਲੀ ਹਾਰ ਤੋਂ ਬਾਅਦ ਟੀਮ ਦਾ ਮਨੋਬਲ ਹੋਰ ਡਿੱਗ ਗਿਆ ਹੈ, ਪਰ ਇਸ ਮੈਚ ਵਿਚ ਧਮਾਕੇਦਾਰ ਪਾਰੀ ਖੇਡਣ ਵਾਲੇ ਨਿਕੋਲਸ ਪੂਰਨ ਦਾ ਮੰਨਣਾ ਹੈ ਕਿ ਟੀਮ ਦੀਆਂ ਉਮੀਦਾਂ ਅਜੇ ਵੀ ਜਿੰਦਾ ਹਨ.

ਪੂਰਨ ਨੇ ਹੈਦਰਾਬਾਦ ਦੇ ਖਿਲਾਫ ਮੈਚ ਵਿਚ 37 ਗੇਂਦਾਂ ਵਿਚ 77 ਦੌੜਾਂ ਬਣਾਈਆਂ. ਉਹਨਾਂ ਦੀ ਇਸ ਪਾਰੀ ਦੇ ਵਿਚ 7 ਆਤਿਸ਼ੀ ਛੱਕੇ ਤੇ 5 ਚੌਕੇ ਵੀ ਸ਼ਾਮਲ ਸੀ. ਪਰ ਦੂਜੇ ਸਿਰੇ ਤੋਂ ਕਿਸੇ ਬੱਲੇਬਾਜ ਦਾ ਸਾਥ ਨਾ ਮਿਲ ਪਾਉਣ ਕਾਰਨ ਉਹ ਟੀਮ ਨੂੰ ਜਿੱਤ ਨਾ ਦਿਲਵਾ ਸਕੇ. ਹਾਲਾਂਕਿ, ਉਹਨਾਂ ਦਾ ਫੌਰਮ ਵਿਚ ਆਉਣਾ ਪੰਜਾਬ ਦੇ ਲਈ ਪਾੱਜੀਟਿਵ ਸੰਕੇਤ ਹਨ ਤੇ ਆਉਣ ਵਾਲੇ ਮੈਚਾਂ ਵਿਚ ਇਹ ਟੀਮ ਨੂੰ ਕਾਫੀ ਮਦਦ ਕਰੇਗਾ. ਪੂਰਨ ਨੇ ਮੈਚ ਤੋਂ ਬਾਅਦ ਕਿਹਾ ਕਿ ਕੁਝ ਵੀ ਨਾਮੁਮਕਿਨ ਨਹੀਂ ਹੈ, ਉਹਨਾਂ ਦੀ ਟੀਮ ਅਜੇ ਵੀ ਟੂਰਨਾਮੇਂਟ ਵਿਚ ਬਣੀ ਹੋਈ ਹੈ.

Also Read: IPL 2020: ਕੋਲਕਾਤਾ ਨਾਈਟ ਰਾਈਡਰਜ ਦੇ ਖਿਲਾਫ ਕ੍ਰਿਸ ਗੇਲ ਦਾ ਖੇਡਣਾ ਮੁਸ਼ਕਲ, ਜਾਣੋ ਕਾਰਨ

ਪੂਰਨ ਨੇ ਮੈਚ ਤੋਂ ਬਾਅਦ ਗੱਲ ਕਰਦਿਆਂ ਕਿਹਾ, "ਮੈਨੂੰ ਆਪਣੀ ਟੀਮ ਲਈ ਕੁਝ ਖਾਸ ਕਰਨ ਦੀ ਲੋੜ ਸੀ, ਪਰ ਬਦਕਿਸਮਤੀ ਨਾਲ ਇਸ ਮੈਚ ਵਿਚ ਉਹ ਨਾ ਹੋ ਸਕਿਆ. ਮੈਂ ਆਖਰੀ ਪੰਜ ਓਵਰਾਂ ਦੇ ਲਈ ਪਲਾਨ ਬਣਾਇਆ ਸੀ, ਪਰ ਪਲਾਨ ਨਹੀਂ ਚਲਿਆ. ਇਹ ਸਾਡੇ ਲਈ ਮੁਸ਼ਕਲ ਸੀ. ਕੁਜ ਵੀ ਨਾਮੁਮਕਿਨ ਨਹੀਂ ਹੁੰਦਾ. ਕੁਝ ਵੀ ਕੀਤਾ ਜਾ ਸਕਦਾ ਹੈ. ਬਸ, ਸਾਨੂੰ ਚੀਜਾਂ ਨੂੰ ਸਹੀ ਕਰਦੇ ਰਹਿਣਾ ਹੋਵੇਗਾ."

ਇਸ ਆਤਿਸ਼ੀ ਬੱਲੇਬਾਜ ਨੇ ਕਿਹਾ, "ਸਾਨੂੰ ਇੰਤਜਾਰ ਕਰਨਾ ਚਾਹੀਦਾ, ਚੀਜਾਂ ਬਦਲਣਗੀਆਂ. ਸਾਨੂੰ ਇਕ ਦੂਜੇ ਦੀ ਕਾਮਯਾਬੀ ਦਾ ਆਨੰਦ ਲੈਣਾ ਚਾਹੀਦਾ ਹੈ. ਮੈਦਾਨ ਤੇ ਪਲਾਨ ਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ. ਸਾਨੂੰ ਦਿਮਾਗ ਤੇ ਜਿਆਦਾ ਦਬਾਅ ਦੇਣ ਦੀ ਲੋੜ ਨਹੀਂ ਹੈ, ਬਸ ਆਪਣਾ ਨੈਚੁਰਲ ਖੇਡ ਖੇਡਣਾ ਚਾਹੀਦਾ ਹੈ ਤੇ ਉਮੀਦ ਕਰਨੀ ਚਾਹੀਦੀ ਹੈ ਕਿ ਸਾਡੇ ਲਈ ਚੀਜਾਂ ਬਦਲਣਗੀਆਂ.