ਕਿੰਗਜ਼ ਇਲੈਵਨ ਪੰਜਾਬ ਦਾ ਜੇਤੂ ਰੱਥ ਸ਼ੁੱਕਰਵਾਰ ਨੂੰ ਰਾਜਸਥਾਨ ਰਾਇਲਜ਼ ਖ਼ਿਲਾਫ਼ ਰੁੱਕ ਗਿਆ. ਇਕ ਮਜ਼ਬੂਤ ਸਕੋਰ ਬਣਾਉਣ ਤੋਂ ਬਾਅਦ ਵੀ ਪੰਜਾਬ ਦੀ ਟੀਮ ਮੈਚ ਹਾਰ ਗਈ, ਜਿਸ ਤੋਂ ਬਾਅਦ ਟੀਮ ਦੇ ਕਪਤਾਨ ਕੇ.ਐਲ. ਰਾਹੁਲ ਨੇ Dew ਨੂੰ ਕਾਰਨ ਦੱਸਿਆ ਹੈ. ਗੇਲ ਦੀ 99 ਦੌੜਾਂ ਦੀ ਪਾਰੀ ਦੇ ਚਲਦੇ ਰਾਜਸਥਾਨ ਖਿਲਾਫ ਪੰਜਾਬ ਨੇ 185 ਦੌੜਾਂ ਦਾ ਟੀਚਾ ਦਿੱਤਾ ਸੀ.

ਰਾਜਸਥਾਨ ਨੇ ਬੈਨ ਸਟੋਕਸ 50 ਅਤੇ ਸੰਜੂ ਸੈਮਸਨ ਦੇ 48 ਦੌੜਾਂ ਦੇ ਬੂਤੇ ਪੰਜਾਬ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ.

ਮੈਚ ਤੋਂ ਬਾਅਦ, ਰਾਹੁਲ ਨੇ ਕਿਹਾ, “ਮੈਚ ਵਿਚ ਜਿਸ ਤਰ੍ਹਾਂ ਦੀ ਤ੍ਰੇਲ (Dew) ਸੀ, ਟਾੱਸ ਹਾਰਨਾ ਬਹੁਤ ਮਾੜਾ ਸੀ. ਇਸ ਕਰਕੇ ਬੱਲੇਬਾਜ਼ੀ ਕਰਨਾ ਸੌਖਾ ਹੋ ਗਿਆ ਸੀ. ਸਾਡੇ ਸਪਿੰਨਰ ਚਾਹੁੰਦੇ ਸਨ ਕਿ ਗੇਂਦ ਸੁੱਕੀ ਹੋਵੇ ਤਾਂ ਜੋ ਉਹ ਆਪਣੀ ਪਕੜ ਬਣਾ ਸਕੇ, ਪਰ ਤ੍ਰੇਲ ਕਾਰਨ ਗੇਂਦਬਾਜੀ ਬਹੁਤ ਮੁਸ਼ਕਲ ਹੋ ਰਹੀ ਸੀ. ”

ਉਨ੍ਹਾਂ ਕਿਹਾ ਕਿ 185 ਦੌੜਾਂ ਦੇ ਸਕੋਰ ਨੂੰ ਬਚਾਇਆ ਜਾ ਸਕਦਾ ਸੀ ਪਰ ਗੇਂਦਬਾਜ਼ਾਂ ਨੂੰ ਗਿੱਲੀ ਗੇਂਦ ਨਾਲ ਪਰੇਸ਼ਾਨੀ ਹੋ ਰਹੀ ਸੀ.

ਰਾਹੁਲ ਨੇ ਕਿਹਾ, “ਜਦੋਂ ਅਸੀਂ ਬੱਲੇਬਾਜ਼ੀ ਕੀਤੀ ਤਾਂ ਵਿਕਟ ਤੇ ਗੇਂਦ ਰੁੱਕ ਰਿਹਾ ਸੀ. ਇਸ ਤਰ੍ਹਾਂ ਦੇਖਿਆ ਜਾਵੇ ਤਾਂ ਇਹ ਕੋਈ ਮਾੜਾ ਟੋਟਲ ਨਹੀਂ ਸੀ. ਅਸੀਂ ਜ਼ਿਆਦਾ ਮਾੜੀ ਗੇਂਦਬਾਜ਼ੀ ਨਹੀਂ ਕੀਤੀ, ਪਰ ਸਾਨੂੰ ਗਿੱਲੀ ਗੇਂਦ ਨਾਲ ਬਿਹਤਰ ਗੇਂਦਬਾਜ਼ੀ ਕਰਨੀ ਸਿੱਖਣੀ ਪਏਗੀ. ਤ੍ਰੇਲ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹੈ."