ਕਿੰਗਜ਼ ਇਲੈਵਨ ਪੰਜਾਬ ਦੇ ਮੁੱਖ ਕੋਚ ਅਨਿਲ ਕੁੰਬਲੇ ਨੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਆਪਣੇ ਮੈਚ ਤੋਂ ਪਹਿਲਾਂ ਕਿਹਾ ਹੈ ਕਿ ਉਨ੍ਹਾਂ ਨੂੰ ਮੁੰਬਈ ਦੀ ਮਜ਼ਬੂਤ ​​ਟੀਮ ਖ਼ਿਲਾਫ਼ ਆਪਣੀ ਬੈਸਟ ਕਿ੍ਰਕਟ (A- game) ਖੇਡਣੀ ਹੋਵੇਗੀ.

ਅਨਿਲ ਕੁੰਬਲੇ ਨੇ cricketnmore.com ਨੂੰ ਦਿੱਤੇ ਐਕਸਕਲੁਸਿਵ ਇੰਟਰਵਿਉ ਵਿਚ ਕਿਹਾ, “ਮੁੰਬਈ ਇਕ ਬਹੁਤ ਹੀ ਮਜ਼ਬੂਤ ​​ਟੀਮ ਹੈ, ਇਕ ਬਹੁਤ ਹੀ ਸੁਲਝੀ ਹੋਈ ਟੀਮ, ਉਹ ਪਿਛਲੇ ਦੋ ਸਾਲਾਂ ਤੋਂ ਤਕਰੀਬਨ ਉਹੀ ਟੀਮ ਖੇਡ ਰਹੇ ਹਨ, ਸਾਨੂੰ ਉਨ੍ਹਾਂ ਦੀ ਤਾਕਤ ਪਤਾ ਹੈ, ਸਾਨੂੰ ਆਪਣੀ ਏ-ਗੇਮ ਖੇਡਣੀ ਹੋਵੇਗੀ.”

ਕਿੰਗਜ਼ ਇਲੈਵਨ ਪੰਜਾਬ ਇਸ ਸੀਜ਼ਨ ਵਿੱਚ ਅਬੂ ਧਾਬੀ ਦੇ ਮੈਦਾਨ ਵਿੱਚ ਆਪਣਾ ਪਹਿਲਾ ਮੈਚ ਖੇਡੇਗੀ. ਇਸ 'ਤੇ, ਮੁੱਖ ਕੋਚ ਨੇ ਕਿਹਾ ਕਿ ਇ ਮੈਦਾਨ ਤੇ ਛੱਕੇ ਲਗਾਉਣੇ ਆਸਾਨ ਨਹੀਂ ਹੋਣਗੇ ਅਤੇ ਉਨ੍ਹਾਂ ਨੂੰ ਜਲਦੀ ਹੀ ਨਵੀਆਂ ਸਥਿਤੀਆਂ ਨਾਲ ਤਾਲਮੇਲ ਬਿਠਾਉਣ ਦੀ ਜ਼ਰੂਰਤ ਹੈ.

ਕੁੰਬਲੇ ਨੂੰ ਕਿਹਾ, "ਸਾਨੂੰ ਹਾਲਾਤਾਂ ਦਾ ਜਲਦੀ ਮੁਲਾਂਕਣ ਕਰਨ ਅਤੇ ਤਾਲਮੇਲ ਬਿਠਾਉਣਦੀ ਜ਼ਰੂਰਤ ਹੈ. ਅਬੂ ਧਾਬੀ ਸਾਡੇ ਲਈ ਨਵਾਂ ਮੈਦਾਨ ਹੈ, ਇਹ ਇਕ ਨਵਾਂ ਮੈਦਾਨ ਥੋੜ੍ਹਾ ਵੱਡਾ ਹੈ, ਬਾਉੰਡਰੀਜ਼ ਵੀ ਥੋੜ੍ਹੀ ਵੱਡੀਆਂ ਹਨ, ਇੱਥੇ ਸ਼ਾਰਜਾਹ ਦੀ ਤਰ੍ਹਾੰ ਛੱਕੇ ਲਗਾਉਣੇ ਆਸਾਨ ਨਹੀਂ ਹੋਣਗੇ.

ਪੰਜਾਬ ਦੇ ਮੁੱਖ ਕੋਚ ਇਸ ਸੀਜ਼ਨ ਵਿਚ ਆਪਣੀ ਟੀਮ ਦੇ ਖੇਡਣ ਦੇ ਤਰੀਕੇ ਨਾਲ ਖੁਸ਼ ਹਨ.

ਸਾਬਕਾ ਲੈੱਗ-ਸਪਿਨਰ ਨੇ ਕਿਹਾ, “ਜਿਸ ਤਰ੍ਹਾੰ ਅਸੀਂ ਪਿਛਲੇ 3 ਮੈਚਾਂ ਵਿਚ ਪ੍ਰਦਰਸ਼ਨ ਕੀਤਾ ਹੈ, ਉਸ ਤੋਂ ਮੈਂ ਬਹੁਤ ਖੁਸ਼ ਹਾਂ, ਅਬੂ ਧਾਬੀ ਵਿਚ ਵੀ ਮੈਂ ਇਸ ਤਰ੍ਹਾੰ ਦੇ ਪ੍ਰਦਰਸ਼ਨ ਦੀ ਉਮੀਦ ਕਰ ਰਿਹਾ ਹਾਂ. “